"ਵਿਧਾ" ਔਨਲਾਇਨ ਡਿਜ਼ੀਟਲ ਲਾਇਬ੍ਰੇਰੀ

ਜੀ ਆਇਆਂ ਨੂੰ !
ਇਹ ਸੇਵਾ ਬਿਲਕੁੱਲ ਮੁੱਫ਼ਤ ਹੈ। ਔਨਲਾਇਨ ਲਾਇਬ੍ਰੇਰੀ ਵਿਚ ਸਜੀ ਹੋਈ ਹਰ ਪੁਸਤਕ 'ਲਾਇਬ੍ਰੇਰੀ ਵੇਖੋ' ਲਿੰਕ ਤੇ ਕਲਿੱਕ ਕਰਕੇ ਮੁਫ਼ਤ ਪੜ੍ਹੀ ਜਾ ਸਕਦੀ ਹੈ। ਅਦਾਰਾ "ਵਿਧਾ" ਅਤੇ ਇਸ ਲਾਇਬ੍ਰੇਰੀ ਦੇ ਵਿਕਾਸ ਵਿਚ ਆਪ ਸਭ ਸੰਗੀ-ਸਾਥੀਆਂ ਦਾ ਸਹਿਯੋਗ ਲਾਜ਼ਮੀ ਤੌਰ ਤੇ ਲੋੜ੍ਹੀਂਦਾ ਹੈ। ਆਪ ਸਭ ਵੀ "ਵਿਧਾ" ਔਨਲਾਇਨ ਡਿਜ਼ੀਟਲ ਲਾਇਬ੍ਰੇਰੀ ਦਾ ਹਿੱਸਾ ਬਣ ਸਕਦੇ ਹੋ। ਤੁਹਾਡਾ ਨਿਰੰਤਰ ਸਹਿਯੋਗ ਹੀ ਇਸ ਲਾਇਬ੍ਰੇਰੀ ਦੀ ਜੀਵਨਧਾਰਾ ਹੈ। ਪੁਰਾਣੀਆਂ ਅਤੇ ਨਵੀਂਆਂ ਪੁਸਤਕਾਂ ਨੂੰ ਬਰਾਬਰ ਦੀ ਜਗ੍ਹਾ ਦਿੱਤੀ ਜਾਵੇਗੀ। ਸਾਡਾ ਮਕਸਦ ਪੰਜਾਬੀ ਸਾਹਿਤ ਨੂੰ ਨਵੀਂ ਤਕਨੀਕ ਅਨੁਸਾਰ ਸਾਂਭਣਾ / ਪੇਸ਼ ਕਰਨਾ ਹੈ। ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ
ਸੇਵਾਵਾਂ ਮੁਫ਼ਤ ਪ੍ਰਾਪਤ ਕਰੋ
ਜੇ ਤੁਸੀਂ ਆਪਣੀ ਪੁਸਤਕ "ਵਿਧਾ" ਔਨਲਾਇਨ ਲਾਇਬ੍ਰੇਰੀ ਵਿਚ ਸਜਾਉਣਾ ਚਾਹੁੰਦੇ ਹੋ ਤਾਂ ਆਪਣੀ ਪੁਸਤਕ ਦੀਆਂ ਦੋ ਪ੍ਰਤੀਆਂ ਡਾਕ ਰਾਹੀਂ ਜਾਂ ਪੁਸਤਕ ਦਾ ਪੀ.ਡੀ.ਐਫ਼. / ਪੇਜ ਮੇਕਰ ਰੂਪ ਸਰਵਰਕ ਸਹਿਤ ਸਾਡੇ -ਮੇਲ ਪਤੇ ਤੇ ਭੇਜੋ। ਪੁਸਤਕਾਂ ਭੇਜਦੇ ਸਮੇਂ ਇਨ੍ਹਾਂ ਨਾਲ 'ਵਿਧਾ ਔਨਲਾਇਨ ਲਾਇਬ੍ਰੇਰੀ' ਵਿਚ ਸਜਾਉਣ ਲਈ ਲਿਖ਼ਤ ਇਜਾਜ਼ਤ ਵੀ ਭੇਜੋ। ਕਿਸੇ ਵੀ ਤਰ੍ਹਾਂ ਦੀ ਸ਼ੰਕਾ ਦੇ ਨਿਵਾਰਣ ਲਈ ਸਾਡੇ ਫ਼ੋਨ ਨੰਬਰਾਂ 9876156964 ਅਤੇ 9464035444 ਉੱਤੇ ਸੰਪਰਕ ਕਰੋ ਜੀ। ਸਾਡੇ -ਮੇਲ ਪਤੇ ਹਨ :-.
ਅਦਾਰਾ "ਵਿਧਾ" ਵੱਲੋਂ ਬੇਨਤੀ

"ਵਿਧਾ" ਔਨਲਾਇਨ ਲਾਇਬ੍ਰੇਰੀ ਲਈ ਆਈ ਹੋਈ ਹਰ ਪੁਸਤਕ ਨੂੰ ਇਸਦੇ ਡਿਜ਼ੀਟਲ ਰੂਪ ਵਿਚ ਜਾਣ ਤੱਕ ਕਾਫ਼ੀ ਸਮਾਂ ਲੱਗ ਸਕਦਾ ਹੈ। ਜਿਨ੍ਹਾਂ ਸਹਿਯੋਗੀਆਂ ਦੀਆਂ ਪੁਸਤਕਾਂ ਆਈਆਂ ਹੋਈਆਂ ਹਨ ਉਨ੍ਹਾਂ ਦਾ ਪਹੁੰਚ ਪਤਾ ਅਸੀਂ ਲਾਇਬ੍ਰੇਰੀ ਦੇ ਇਸ ਅੰਕ ਵਿਚ 'ਪ੍ਰਾਪਤ ਪੁਸਤਕਾਂ' ਅਧੀਨ ਛਾਪ ਰਹੇ ਹਾਂ। ਅਗਲੇ ਅੰਕਾਂ ਤੀਕ ਇਹ ਪੁਸਤਕਾਂ ਤਿਆਰ ਹੋ ਕੇ 'ਵਿਧਾ' ਲਾਇਬ੍ਰੇਰੀ ਦਾ ਸ਼ਿੰਗਾਰ ਬਣਨਗੀਆਂ। ਉਡੀਕ ਕਰਨ ਲਈ ਖ਼ਿਮਾਂ ਦੇ ਯਾਚਕ ਹਾਂ। ਪੁਸਤਕਾਂ ਪਡ਼੍ਹਣ ਹਿੱਤ ਆਪ ਨੂੰ ਆਉਂਦੀਆਂ ਮੁਸ਼ਕਲਾਂ ਦੇ ਬਾਬਤ ਤਕਨੀਕੀ ਜਾਣਕਾਰੀ ਇਸ ਵੈੱਬ ਸਾਇਟ ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਡਿਜ਼ੀਟਲ ਲਾਇਬ੍ਰੇਰੀ ਵਿਚਲੀਆਂ ਪੁਸਤਕਾਂ ਪਡ਼੍ਹਣ ਲਈ ਜੇ ਤੁਹਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਸ ਵੀਡੀਉ ਤੋਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ ਜਾਂ ਸਾਡੇ ਨਾਲ ਬੇਝਿਜਕ ਸੰਪਰਕ ਕਰ ਸਕਦੇ ਹੋ। ਸਹਿਯੋਗ ਲਈ ਸ਼ੁਕਰੀਆ

Post a Comment

0 Comments